Thursday 11 April 2013

Xahid Wafa ਜ਼ਾਹਿਦ ਵਫ਼ਾ(ਰੁਮੇੰਟਿਕ ਬੋਲੀਆਂ)

Xahid Wafa
زاھد وفا(رومانٹک بولیاں)

جتھے پیر دھریں گنے دیئیے پوریئیے
مشری دے کھوہ سم دے!!!

کیہڑے لعل دا کلیجہ اج چبیا
نی بلھ تیرے رت سٹدے!!!

چن ٹلے تے جوگی بن بیٹھا
نی پچھو کیہڑی ہیر لبھدا!!!

مینوں چڑھ گئے نشے نی تیری اکھ دے
دارواں نوں اگ لاونی!!!

سانوں ساھویں نہ گلیل کریں منڈیا
وے کل ساڈی ماں مر گئی!!!
 
Xahid Wafa
ਜ਼ਾਹਿਦ ਵਫ਼ਾ(ਰੁਮੇੰਟਿਕ ਬੋਲੀਆਂ)

ਜਿੱਥੇ ਪੈਰ ਧਰੇਂ ਗੰਨੇ ਦੇਈਏ ਪੋਰੀਈਏ
ਮਿਸ਼ਰੀ ਦੇ ਖੂਹ ਸਿਮ ਦੇ!!!

ਕਿਹੜੇ ਲਾਅਲ ਦਾ ਕਲੇਜਾ ਅੱਜ ਚੱਬਿਆ
ਨੀ ਬੁਲ੍ਹ ਤੇਰੇ ਰੱਤ ਸੁੱਟਦੇ!!!

ਚੰਨ ਟਿੱਲੇ ਤੇ ਜੋਗੀ ਬਣ ਬੈਠਾ
ਨੀ ਪੁੱਛੋ ਕਿਹੜੀ ਹੀਰ ਲੱਭਦਾ!!!

ਮੈਨੂੰ ਚੜ੍ਹ ਗਏ ਨਸ਼ੇ ਨੀ ਤੇਰੀ ਅੱਖ ਦੇ
ਦਾਰੂਆਂ ਨੂੰ ਅੱਗ ਲਾਉਣੀ!!!

ਸਾਨੂੰ ਸਾਹਵੇਂ ਨਾ ਗੁਲੇਲ ਕਰੀਂ ਮੁੰਡਿਆ
ਵੇ ਕੱਲ੍ਹ ਸਾਡੀ ਮਾਂ ਮਰ ਗਈ!!

Xahid Wafa -

1 comment: